Malware and its types |
*ਮਾਲਵੇਅਰ ਕੀ ਹੈ?(What is Malware?)
ਮਾਲਵੇਅਰ ਇਕ ਤਰਾਂ ਦਾ ਗ਼ਲਤ ਕੋਡ ਜਾ ਪ੍ਰੋਗਰਾਮ ਹੈ।
ਇਹ ਇਕ ਸਾੱਫਟਵੇਅਰ ਹੈ ਜੋ ਖਤਰਨਾਕ ਇਰਾਦੇ ਨਾਲ ਵਿਕਸਤ ਕੀਤਾ ਗਿਆ ਹੈ। ਇਹ ਉਹ ਸਾੱਫਟਵੇਅਰ ਹੈ ਜੋ ਸਿਸਟਮ ਦੇ ਕੰਮ ਨੂੰ ਵਿਘਨ ਪਾ ਸਕਦੇ ਹਨ। ਇਹ ਹਮਲਾਵਰਾਂ ਨੂੰ ਗੁਪਤ ਜਾਣਕਾਰੀ ਪ੍ਰਦਾਨ ਕਰਦੇ ਹਨ ਜੋ ਕਿ ਸਿਸਟਮ ਲਈ ਨੁਕਸਾਨਦੇਹ ਹੈ।
ਇਹ ਸਿਸਟਮਾਂ ਦੀ ਜਾਸੂਸੀ ਵੀ ਕਰਦੇ ਹਨ।
ਇਹ ਨੈਟਵਰਕ, ਟੇਬਲੇਟਾਂ, ਅਤੇ ਮੋਬਾਈਲ ਉਪਕਰਣਾਂ ਉੱਤੇ ਹਮਲਾ ਕਰਦੇ ਹਨ। ਮਾਲਵੇਅਰ ਇਹਨਾਂ ਉਪਕਰਣਾਂ ਦੇ ਕੰਮਾਂ ਉਤੇ ਨਿਯੰਤਰਣ ਪਾ ਲੈਂਦੇ ਹਨ।
ਮਾਲਵੇਅਰ ਸਿਸਟਮ ਜਾਂ ਨੈਟਵਰਕ ਉਪਕਰਣਾਂ ਦੇ ਭੌਤਿਕ ਹਾਰਡਵੇਅਰ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇਹ ਤੁਹਾਡੇ ਡੇਟਾ ਨੂੰ ਚੋਰੀ, ਇਨਕ੍ਰਿਪਟ ਜਾਂ ਮਿਟਾ ਸਕਦਾ ਹੈ। ਸਿਸਟਮ ਦੇ ਫੰਕਸ਼ਨ ਨੂੰ ਬਦਲ ਸਕਦਾ ਹੈ।
*ਵਾਇਰਸ(Viruses)
computer virus |
ਕੰਪਿਊਟਰ ਵਾਇਰਸ ਇੱਕ ਕਿਸਮ ਦਾ ਖਤਰਨਾਕ ਸਾੱਫਟਵੇਅਰ ਪ੍ਰੋਗਰਾਮ ਹੁੰਦਾ ਹੈ।
ਵਾਇਰਸ ਦੂਜੇ ਕੰਪਿਊਟਰ ਪ੍ਰੋਗਰਾਮਾਂ ਦੇ ਕੋਡ ਨੂੰ ਬਦਲ ਕੇ ਉਸ ਵਿਚ ਅਪਣਾ ਕੋਡ ਲਗਾ ਦਿੰਦੇ ਹਨ।
ਵਾਇਰਸ ਡਾਟਾ ਫਾਈਲਾਂ, ਜਾਂ ਹਾਰਡ ਡਰਾਈਵ ਦੇ "ਬੂਟ" ਸੈਕਟਰ ਤੇ ਜਾਦਾ ਪ੍ਰਭਾਵ ਪਾਉਂਦੇ ਹਨ। ਵਾਇਰਸ ਦਾ ਮੁਖ ਨਿਸ਼ਾਨਾ ਡਾਟਾ ਫਾਇਲਾਂ ਹੀ ਹੁੰਦੀਆਂ ਹਨ।
ਆਉਣ ਵਾਲੀਆਂ ਪੋਸਟਾਂ ਦੇ ਵਿਚ ਅਸੀਂ ਵਾਇਰਸ ਅਤੇ ਇਸ ਦੀਆ ਕਿਸਮਾਂ ਬਾਰੇ ਵਿਸ਼ਥਾਰ ਨਾਲ ਪੜਾਗੇ।
*ਕੀੜੇ(Worms)
computer worm |
ਕੰਪਿਊਟਰ ਕੀੜੇ(worms) ਵਾਇਰਸ ਦੀ ਤਰਾਂ ਹੀ ਹੁੰਦੇ ਹਨ ਕਿਉਂਕਿ ਉਹ ਆਪਣੀ ਕਾਰਜਸ਼ੀਲ ਕਾਪੀਆਂ ਨੂੰ ਦੁਹਰਾਉਂਦੇ ਹਨ ਅਤੇ ਉਸੇ ਕਿਸਮ ਦੇ ਨੁਕਸਾਨ ਦਾ ਕਾਰਨ ਬਣ ਸਕਦੇ ਹਨ।
ਕੀੜੇ(worms) ਇਕੱਲੇ ਸਾਫਟਵੇਅਰ ਹੁੰਦੇ ਹਨ ਅਤੇ ਇਸ ਨੂੰ ਫੈਲਾਉਣ ਲਈ ਹੋਸਟ ਪ੍ਰੋਗਰਾਮ ਜਾਂ ਮਨੁੱਖੀ ਮਦਦ ਦੀ ਲੋੜ ਨਹੀਂ ਹੁੰਦੀ ਇਸਦੇ ਉਲਟ ਇੱਕ ਵਾਇਰਸ ਨੂੰ ਚਲਾਉਣ ਲਈ ਇੱਕ ਹੋਸਟ ਪ੍ਰੋਗਰਾਮ ਦੀ ਜ਼ਰੂਰਤ ਹੁੰਦੀ ਹੈ।
ਕੀੜੇ(worms) ਅਕਸਰ ਨੈਟਵਰਕ ਨੂੰ ਹੌਲੀ ਕਰਦੇ ਹਨ। ਕਿਸੇ ਹੋਸਟ ਨੂੰ ਪ੍ਰਵਾਭਿਤ ਕਰਨ ਤੋਂ ਬਾਅਦ ਇਹ ਬਹੁਤ ਜਲਦ ਕਿਸੇ ਨੈੱਟਵਰਕ ਵਿਚ ਫੈਲ ਜਾਂਦੇ ਹਨ।
ਇੱਕ ਵਿਸ਼ਾਣੂ ਦੀ ਤਰ੍ਹਾਂ, ਕੀੜੇ ਸੰਕ੍ਰਮਣਸ਼ੀਲ ਹੁੰਦੇ ਹਨ ਅਤੇ ਸਾਈਬਰ ਅਪਰਾਧੀ ਉਨ੍ਹਾਂ ਨੂੰ ਆਪਣੇ ਆਪ ਨੂੰ ਦੁਹਰਾਉਣ ਲਈ ਡਿਜ਼ਾਈਨ ਕਰਦੇ ਹਨ।
ਪ੍ਰੀਟੀਪਾਰਕ(PrettyPark) ਕੀੜਾ ਇਕ ਵਿਸ਼ੇਸ਼ ਤੌਰ 'ਤੇ ਪ੍ਰਚਲਿਤ ਉਦਾਹਰਣ ਹੈ।
*ਟ੍ਰੋਜਨ(Trojan)
malware trojan horse |
ਇੱਕ ਟਰੋਜਨ ਵਾਇਰਸ ਤੋਂ ਵੱਖਰਾ ਹੁੰਦਾ ਹੈ ਕਿਉਕਿ ਇਹ ਆਪਣੇ ਆਪ ਨੂੰ ਨਹੀਂ ਬਣਾਉਂਦੇ ਜਿਵੇ ਕਿ ਵਾਇਰਸ ਕਰਦੇ ਹਨ।
ਟਰੋਜਨ ਲੋਕਾਂ ਨੂੰ ਧੋਖਾ ਦੇਣ ਦਾ ਕੰਮ ਕਰਦੇ ਹਨ। ਇਹ ਉਹ ਫਾਈਲਾਂ ਹੁੰਦੀਆਂ ਹਨ ਜੋ ਲੋਕਾਂ ਲਈ ਲਾਬਕਾਰੀ ਹੋਣ ਦਾ ਦਾਅਵਾ ਕਰਦੀਆਂ ਹਨ ਪਰ ਅਸਲ ਵਿਚ ਸਿਸਟਮ ਲਈ ਨੁਕਸਾਨਦੇਹ ਹੁੰਦੀਆਂ ਹਨ ਜਾਂ ਟਰੋਜਨ ਇੱਕ ਗਲਤ ਪ੍ਰੋਗਰਾਮ ਹੈ ਜੋ ਆਪਣੇ ਆਪ ਨੂੰ ਲਾਭਦਾਇਕ ਦਿਖਾਈ ਦੇਣ ਲਈ ਗਲਤ ਜਾਣਕਾਰੀ ਦਿੰਦਾ ਹੈ।
ਟਰੋਜਨ ਵਿੱਚ ਗਲਤ ਕੋਡ ਹੁੰਦਾ ਹੈ ਜੋ ਜਦੋਂ ਚਾਲੂ ਹੁੰਦਾ ਹੈ, ਤਾਂ ਘਾਟੇ ਦਾ ਕਾਰਨ ਬਣਦਾ ਹੈ ਜਾਂ ਡੇਟਾ ਦਾ ਚੋਰੀ ਵੀ ਕਰ ਦਿੰਦਾ ਹੈ।
ਟਰੋਜਨ ਤੁਹਾਡੇ ਸਿਸਟਮ ਅੰਦਰ ਈਮੇਲ ਅਟੈਚਮੈਂਟ ਨਾਲ ਦਾਖ਼ਲ ਹੋ ਸਕਦੇ ਹਨ।ਸੁਰੱਖਿਆ ਮਾਹਰ ਟਰੋਜਨ ਨੂੰ ਅੱਜ ਮਾਲਵੇਅਰ ਦੀਆਂ ਸਭ ਤੋਂ ਖਤਰਨਾਕ ਕਿਸਮਾਂ ਵਿਚੋਂ ਇਕ ਮੰਨਦੇ ਹਨ
*ਰੈਨਸਮਵੇਅਰ(Ransomware)
Ransomware |
ਰੈਨਸਮਵੇਅਰ ਇੱਕ ਕੰਪਿਊਟਰ ਸਿਸਟਮ ਜਾਂ ਇਸ ਵਿੱਚ ਮੌਜੂਦ ਡੇਟਾ ਨੂੰ ਗ੍ਰਸਤ ਜਾ ਕਾਬੂ ਵਿਚ ਕਰ ਲੈਂਦਾ ਹੈ।
ਰੈਨਸਮਵੇਅਰ ਕੰਪਿਊਟਰ ਵਿੱਚ ਡੇਟਾ ਨੂੰ ਇੱਕ ਕੁੰਜੀ ਨਾਲ ਐਨਕ੍ਰਿਪਟ ਕਰਦਾ ਹੈ ਜਿਸ ਤੋਂ ਉਪਭੋਗਤਾ ਅਣਜਾਣ ਹੁੰਦਾ ਹੈ।
ਰੈਨਸਮਵੇਅਰ ਕੰਪਿਊਟਰ ਵਿੱਚ ਡੇਟਾ ਨੂੰ ਇੱਕ ਕੁੰਜੀ ਨਾਲ ਐਨਕ੍ਰਿਪਟ ਕਰਦਾ ਹੈ ਜਿਸ ਤੋਂ ਉਪਭੋਗਤਾ ਅਣਜਾਣ ਹੁੰਦਾ ਹੈ।
ਰੈਨਸਮਵੇਅਰ ਉਪਭੋਗਤਾ ਦਾ ਸਾਰਾ ਡਾਟਾ ਆਪਣੇ ਕਾਬੂ ਵਿਚ ਕਰ ਲੈਂਦਾ ਹੈ। ਉਪਭੋਗਤਾ ਨੂੰ ਡਾਟਾ ਪ੍ਰਾਪਤ ਕਰਨ ਲਈ ਅਪਰਾਧੀਆਂ ਨੂੰ ਫਿਰੌਤੀ (ਕੀਮਤ) ਅਦਾ ਕਰਨੀ ਪੈਂਦੀ ਹੈ. ਇੱਕ ਵਾਰ ਜਦੋਂ ਰਕਮ ਅਦਾ ਹੋ ਜਾਂਦੀ ਹੈ ਤਾਂ ਉਪਭੋਗਤਾ ਆਪਣਾ ਸਿਸਟਮ ਜਾ ਡਾਟਾ ਮੁੜ ਵਰਤੋਂ ਵਿੱਚ ਲਿਆ ਸਕਦਾ ਹੈ।
ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਰਿਹਾਈ ਦੀ ਕੀਮਤ ਦਾ ਭੁਗਤਾਨ ਕਰਨ ਨਾਲ ਡਾਟਾ ਵਾਪਸ ਆ ਜਾਵੇਗਾ ਕਿਉਕਿ ਅਪਰਾਧੀਆਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਰਿਹਾਈ ਦੀ ਕੀਮਤ ਦਾ ਭੁਗਤਾਨ ਕਰਨ ਨਾਲ ਡਾਟਾ ਵਾਪਸ ਆ ਜਾਵੇਗਾ ਕਿਉਕਿ ਅਪਰਾਧੀਆਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਰਿਨਸਮਵੇਅਰ ਹਮਲਿਆਂ ਦਾ ਉਦੇਸ਼ ਲਗਭਗ ਹਮੇਸ਼ਾਂ ਮੁਦਰਾ ਹੁੰਦਾ ਹੈ ।
ਆਉਣ ਵਾਲੀਆਂ ਪੋਸਟਾਂ ਦੇ ਵਿਚ ਅਸੀਂ ਰੈਨਸਮਵੇਅਰ ਬਾਰੇ ਵਿਸ਼ਥਾਰ ਨਾਲ ਪੜਾਂਗੇ।
*ਕੀਲੌਗਰ(keylogger)
ਕੀਲੌਗਰ ਉਹ ਹੁੰਦੇ ਹਨ ਜੋ ਸਾਡੀ ਸਾਰੀ ਜਾਣਕਾਰੀ ਰਿਕਾਰਡ ਕਰਦੇ ਹਨ ਜੋ ਕਿ ਅਸੀਂ ਕੀਬੋਰਡ ਦੀ ਵਰਤੋਂ ਕਰਕੇ ਟਾਈਪ ਕਰਦੇ ਹਨ।
ਕੀਲੌਗਰਸ ਆਮ ਤੌਰ 'ਤੇ ਉਹ ਜਾਣਕਾਰੀ ਰਿਕਾਰਡ ਕਰਨ ਦੇ ਯੋਗ ਨਹੀਂ ਹੁੰਦੇ ਜੋ ਵਰਚੁਅਲ ਕੀਬੋਰਡ ਅਤੇ ਹੋਰ ਇੰਪੁੱਟ ਉਪਕਰਣਾਂ ਦੀ ਵਰਤੋਂ ਕਰਕੇ ਦਾਖਲ ਕੀਤੀ ਜਾਂਦੀ ਹੈ ਪਰ ਭੌਤਿਕ ਕੀਬੋਰਡ ਇਸ ਕਿਸਮ ਦੇ ਮਾਲਵੇਅਰ ਨਾਲ ਜੋਖਮ ਵਿੱਚ ਹੁੰਦੇ ਹਨ।
ਕੀਲੌਗਰਜ਼ ਇਕੱਠੀ ਕੀਤੀ ਜਾਣਕਾਰੀ ਨੂੰ ਸਟੋਰ ਕਰਦੇ ਹਨ ਅਤੇ ਹਮਲਾਵਰ ਨੂੰ ਭੇਜ ਦਿੰਦੇ ਹਨ। ਇਸ ਨਾਲ ਸਾਡੀ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਯੂਜ਼ਰਨਾਮ ਅਤੇ ਪਾਸਵਰਡ ਦੇ ਨਾਲ ਨਾਲ ਕ੍ਰੈਡਿਟ ਕਾਰਡ ਦੇ ਡਿਟੇਲ ਵੀ ਹਮਲਾਵਾਰਾਂ ਕੋਲ ਚਲੀ ਜਾਂਦੀ ਹੈ। ਯੂਜ਼ਰਨਾਮ ਅਤੇ ਪਾਸਵਰਡ ਕਿਸੇ ਵੀ ਚੀਜ ਦਾ ਹੋ ਸਕਦਾ ਹੈ।
*ਰੂਟਕਿਟ(Rootkit)
ਰੂਟਕਿਟ ਇਕ ਤਰਾਂ ਦਾ ਸਾੱਫਟਵੇਅਰ ਦਾ ਸੰਗ੍ਰਹਿ ਹੁੰਦਾ ਹੈ।
ਇਹ ਖਾਸ ਤੌਰ ਤੇ ਮਾਲਵੇਅਰ ਦੀ ਇਜ਼ਾਜ਼ਤ ਲਈ ਤਿਆਰ ਕੀਤਾ ਗਿਆ ਹੈ। ਜੋ ਤੁਹਾਡੇ ਸਿਸਟਮ ਤੇ ਜਾਣਕਾਰੀ ਇਕੱਠੀ ਕਰਦਾ ਹੈ।
ਇਹ ਬੈਕਗ੍ਰਾਉਂਡ ਵਿੱਚ ਕੰਮ ਕਰਦੇ ਹਨ ਤਾਂ ਕਿ ਉਪਭੋਗਤਾ ਨੂੰ ਕੋਈ ਸ਼ੱਕ ਨਾ ਹੋਵੇ ਜਾਂ ਕੋਈ ਸ਼ੱਕੀ ਚੀਜ ਨਜ਼ਰ ਨਾ ਆਵੇ। ਬੈਕਗ੍ਰਾਉਂਡ ਤੇ ਇੱਕ ਰੂਟਕਿਟ ਕਈ ਕਿਸਮਾਂ ਦੇ ਮਾਲਵੇਅਰ ਨੂੰ ਸਿਸਟਮ ਵਿੱਚ ਆਉਣ ਦੀ ਆਗਿਆ ਦੇਵੇਗੀ।
*Logic Bombs
logic bomb |
ਟਰਿੱਗਰ(trigger) ਤੋਂ ਬਿਨਾ Logic Bomb ਕੰਮ ਨਹੀਂ ਕਰਦਾ।ਇੱਕ ਵਾਰ ਚਾਲੂ ਹੋਣ ਤੇ, ਇੱਕ Logic Bomb ਇੱਕ ਖਤਰਨਾਕ ਕੋਡ ਨੂੰ ਲਾਗੂ ਕਰਦਾ ਹੈ ਜੋ ਕਿ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਕੁਜ ਮਾਹਿਰਾਂ ਨੇ ਦਸਿਆ ਕਿ Logic Bomb ਹਾਰਡਵੇਅਰ ਹਿੱਸਿਆਂ,ਹਾਰਡ ਡ੍ਰਾਈਵ,ਬਿਜਲੀ ਸਪਲਾਈ ਆਦਿ ਯੰਤਰਾਂ ਨੂੰ ਓਵਰਰਾਈਡ ਕਰਦਾ ਹੈ ਜਦੋਂ ਤੱਕ ਉਹ ਜ਼ਿਆਦਾ ਗਰਮੀ ਨਹੀਂ ਮੰਨਦੇ ਜਾ ਕਾਮ ਕਰਨੋ ਨਹੀਂ ਹਟਦੇ।
*ਸਪਾਈਵੇਅਰ(Spyware)
ਤੁਹਾਡੀ ਵੈੱਬ browsing ਤੇ ਨਿਗਰਾਨੀ ਤੇ ਹੋਰ ਗਤੀਵਿਧਿਆਂ ਤੇ ਨਜਰ ਰੱਖਦਾ ਹੈ। ਸਪਾਈਵੇਅਰ ਜਿਵੇਂ ਕਿ ਐਡਵੇਅਰ ਤੁਹਾਡੀਆਂ ਹਨ ਗਤਿਵਿਧਿਆਂ ਤੇ ਨਜ਼ਰ ਰੱਖਦਾ ਹੈ।
ਉਦਾਹਰਣ ਵਜੋਂ ਇਹ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਬੈਂਕਿੰਗ ਖਾਤੇ, ਪਾਸਵਰਡ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਵੀ ਹਾਸਲ ਕਰ ਸਕਦਾ ਹੈ।
0 Comments